ਇਸ ਕਿਤਾਬ ਦੀ ਆਮਦ ਮੇਰੀ ਜ਼ਿੰਦਗੀ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਕਿਤਾਬਾਂ ਦੀ ਖਰੀਦਦਾਰੀ ਰਾਹੀਂ ਹੋਈ । ਕਈ ਵਾਰ ਕੁਝ ਕਿਤਾਬਾਂ ਤੁਹਾਨੂੰ ਆਪਣੇ ਅੰਦਰ ਇਸ ਕਦਰ ਸਮਾ ਲੈਂਦੀਆਂ ਨੇ ਜਿਵੇਂ ਮਿੱਟੀ ਦੇ ਕਲਬੂਤ ਵਿੱਚ ਰੂਹ ਤੇ ਸੰਪੂਰਨ ਮਨੁੱਖ ਬਣ ਧੜਕਦੀ ਹੈ, ਖ਼ੈਰ ਐਲੇਫ਼ ਸ਼ਫਾਕ ਨੇ ਜਿੰਨੀਂ ਸੁਹਿਰਦਤਾ ਅਤੇ ਸੰਜ਼ੀਦਗੀ ਨਾਲ਼ ਇਸ ਕਿਤਾਬ ਨੂੰ ਰਚਿਆ ਓਸ ਤੋਂ ਕਈ ਗੁਣਾਂ ਸੁਹਿਰਦ ਹੋ ਕੇ ਮਰਹੂਮ ਨਵਨੀਤ ਜੀ ਨੇ ਜਿਨਾਂ ਇਸ ਕਿਤਾਬ ਦਾ ਅਨੁਵਾਦ ਵਿਸਮਾਦਮਈ ਤੇ ਅਲੌਕਿਕ ਢੰਗ ਨਾਲ ਕੀਤਾ ਉਸ ਤਾਰੀਫ਼ ਲਈ ਢੁੱਕਵੇਂ ਸ਼ਬਦ ਸ਼ਾਇਦ ਹੀ ਮੇਰੇ ਕੋਲ ਹੋਣ...... ਦੋ ਕਹਾਣੀਆਂ ਦਾ ਪ੍ਰਵਾਹ ਨਾਲ਼ ਨਾਲ਼ ਚਲਦਾ ਹੈ ਇਸ਼ਕ ਹਕੀਕੀ ਦੇ ਤਾਣੇ ਬਾਣੇ ਬੁਣਦੀ ਸ਼ਮਸ ਤਬਰੀਜ਼ ਤੇ ਰੂਮੀ ਜੀ ਦੀ ਮੁੱਕਦੱਸ ਮੁਹੱਬਤ ਦੀ ਗਾਥਾ ਸੁਣਾਉਂਦੀ ਹੈ ,,, ਦੂਜੇ ਪਾਸੇ ਮਿੱਠੇ ਕੁਫ਼ਰ ਦੀ ਮਿਠਾਸ ਵਿੱਚ ਭਿੱਜਦੀ ਜਾਂਦੀ ਐਲਾ ਕਦੋਂ ਮੁਹਬੱਤ ਵਿਚ ਵਲੀਨ ਹੋ ਜਾਂਦੀ ਪਾਠਕ ਨੂੰ ਵੀ ਹੋਸ਼ ਨਹੀਂ ਰਹਿੰਦੀ ਇਲਾਹੀ ਧੁਨਾਂ ਛੇੜਦੀ ਰਬਾਬ ਜਿਹੀ ਇਸ ਕਿਤਾਬ ਦਾ ਪੰਜਾਬੀ ਵਿੱਚ ਤਰਜ਼ਮਾ ਹੋਣਾ ਬੜੀ ਖੁਸ਼ੀ ਵਾਲ਼ੀ ਗੱਲ ਹੈ
ਕਈ ਵਾਰ ਕੁਝ ਪਾਠਕ ਬੜੇ ਗੁੱਝੇ ਰਹੱਸ ਪੜਨ ਦੇ ਆਦੀ ਹੁੰਦੇ ਨੇ ,, ਤੇ ਮੈਂ ਕਹਾਂਗੀ ਕਿ ਇਹ ਕਿਤਾਬ ਖ਼ਾਸ ਕਰ ਅਜਿਹੇ ਪਾਠਕਾਂ ਲਈ ਹੀ ਹੈ,,,,, ਮੈਂ ਮਰਹੂਮ ਨਵਨੀਤ ਦੇ ਪਰਿਵਾਰ ਨੂੰ ਵਧਾਈ ਦੇਣਾ ਚਾਹਾਂਗੀ ਕੇ ਓਹ ਇਤਨੀ ਘੱਟ ਉਮਰ ਵਿਚ ਜ਼ਿੰਦਗੀ ਦਾ ਸ਼ਾਹਕਾਰ ਕਾਰਜ ਮੁਕੰਮਲ ਕਰ ਕੇ ਗਿਆ ਹੈ ਜੋ ਹਰ ਇਨਸਾਨ ਦੇ ਹਿੱਸੇ ਨਹੀਂ ਆਉਂਦਾ ਇਸਦਾ ਤਰਜਮਾ ਕਰਨਾ ਵੀ ਇੱਕ ਅਦੁੱਤੀ ਇਤਫ਼ਾਕ ਹੀ ਹੈ ,,, ਇਸ ਕਿਤਾਬ ਨੂੰ ਪੜ੍ਹਨ ਵਾਲਾ ਹਰ ਪਾਠਕ ਨਵਨੀਤ ਦੀ ਸਦੀਵੀ ਗੈਰਹਾਜ਼ਰੀ ਵਿੱਚ ਵੀ ਉਸਦੀ ਸ਼ਾਬਦਿਕ ਪਰ ਸਦੀਵੀ ਮੌਜ਼ੂਦਗੀ ਨੂੰ ਮਹਿਸੂਸ ਕਰੇਗਾ।
ਅੰਤ ਕਹਾਂਗੀ ਕਿ ਜਿੰਨੀ ਛੇਤੀ ਹੋ ਸਕੇ ਕਿਤਾਬ ਜ਼ਰੂਰ ਪੜੋ
ਪੜ੍ਹਦਿਆਂ ਪੜ੍ਹਦਿਆਂ ਮਹਿਸੂਸ ਕਰੋਗੇ ਕੇ ਪੀ ਗਏ ਹੋ ਇਸ ਕਿਤਾਬ ਦੇ ਮੁਹੱਬਤ ਦੇ ਚਾਲੀ ਨੇਮਾਂ ਦੇ ਅਰਕ ਨੂੰ
-ਦੀਪ ਹੇਰਾਂ!